ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਿੱਚ ਤੁਹਾਡਾ ਸਵਾਗਤ ਹੈI
Welcome to Gurdwara Sri Guru Harkrishan Sahib Ji
Manteca, California, USA
ਗੁਰਦੁਆਰਾ ਸ਼ਬਦ ਦਾ ਅਰਥ
Meaning of Gurdwara
ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਸਿੱਖ ਅਤੇ ਹਰ ਪਿਛੋਕੜ ਦੇ ਲੋਕ ਪਰਮਾਤਮਾ ਦੀ ਬੰਦਗੀ, ਆਤਮਕ ਚਿੰਤਨ ਅਤੇ ਮਨੁੱਖਤਾ ਦੀ ਸੇਵਾ ਲਈ ਇਕੱਠੇ ਹੁੰਦੇ ਹਨ। ਗੁਰਦੁਆਰਾ ਸਿਰਫ਼ ਇੱਕ ਬੰਦਗੀ ਦਾ ਸਥਾਨ ਨਹੀਂ, ਸਗੋਂ ਨਿਸ਼ਕਾਮ ਸੇਵਾ, ਸਮਾਨਤਾ, ਅਤੇ ਸਾਂਝੇ ਜੀਵਨ ਦਾ ਕੇਂਦਰ ਹੈ। ਗੁਰਦੁਆਰੇ ਵਿੱਚ ਧਰਮ, ਜਾਤੀ, ਲਿੰਗ ਜਾਂ ਸਮਾਜਿਕ ਦਰਜੇ ਦੇ ਭੇਦਭਾਵ ਤੋ ਬਿਨਾਂ, ਹਰ ਵਿਅਕਤੀ ਦਾ ਸਵਾਗਤ ਕੀਤਾ ਜਾਂਦਾ ਹੈ, ਜੋ ਮਨੁੱਖਤਾ ਦੀ ਏਕਤਾ ’ਤੇ ਸਿੱਖ ਧਰਮ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਬਾਣੀ, ਲੰਗਰ ਅਤੇ ਸੇਵਾ ਰਾਹੀਂ, ਗੁਰਦੁਆਰਾ ਮਨੁੱਖ ਨੂੰ ਨਿਮਰਤਾ, ਦਇਆ ਅਤੇ ਦੂਜਿਆਂ ਪ੍ਰਤੀ ਜ਼ਿੰਮੇਵਾਰੀ ਨਾਲ ਜੀਊਣ ਦੀ ਪ੍ਰੇਰਣਾ ਦਿੰਦਾ ਹੈ।
It is a sacred place where Sikhs and people of all backgrounds come together to worship, reflect, and serve humanity. A Gurdwara is not only a place of prayer, but also a center for Seva (selfless service), equality, and community living. Within a Gurdwara, everyone is welcome regardless of religion, caste, gender, or social status, reflecting the Sikh belief in the oneness of humanity. Through prayer, Langar, and Seva, a Gurdwara inspires individuals to live with humility, compassion, and responsibility toward others.
